BESTPUNJAB and ERASOFTINDIA


BESTPUNJAB

ERASOFTINDIA
Download Jap Ji Sahib Bhav Arth

Bhav Arth

Download Essential C Programming book

C Book

Pay Rs 200 or $200 at Our Number now or later for C Book

+91 9464879699

We Are From: Town CHEEMA

Wise Email: bcheema73@gmail.com

ਲਾਜਵਾਬ

ਬਚਪਨ ਤੋਂ ਵਡਾ ਹੋਣ ਤਕ ਬੱਚਾ ਬਹੁਤ ਕੁਝ ਸਿਖਦਾ ਹੈ। ਇਹ ਹੋ ਹੀ ਨਹੀਂ ਸਕਦਾ ਕੇ ਕਿਸੇ ਬਚੇ ਨੇ ਫੁੱਲਾਂ ਦਾ ਬੂਟਾ ਲਾਉਣ ਬਾਰੇ ਨਾ ਸੋਚਿਆ ਹੋਵੇ। ਅਮੀਰੀ ਗਰੀਬੀ ਦਾ ਇਸ ਨਾਲ ਕੋਈ ਲੈਣ ਦੇਣ ਨਹੀਂ। ਕੋਈ ਵੀ ਸੋਹਣੀ ਚਿਤਰਕਾਰੀ ਦੇਖ ਕੇ ਮੈਂ ਨਹੀਂ ਮੰਨਦਾ ਕਿ ਕਿਸੇ ਦਾ ਮਨ ਅਸ਼-ਅਸ਼ ਕਰ ਕੇ ਅਜਿਹਾ ਚਿਤਰ ਬਨਾਉਣ ਬਾਰੇ ਨਾ ਸੋਚਦਾ ਹੋਵੇ। ਕੋਈ ਕਿਤਾਬ ਪੜ ਲਵੋ ਲਿਖਤਕਾਰ ਦੀ ਪੂਰੀ ਤਵੱਜੋ ਹੁੰਦੀ ਹੈ ਕਿ ਤਤਕਰਾ ਸਹੀ ਹੋਵੇ ਅਤੇ ਲਿਖਤ ਤਰਤੀਬਵਾਰ ਹੋਵੇ।

ਜਦ ਆਲੇ ਦੁਆਲੇ ਗੰਦਗੀ ਤੇ ਬੇਤਰਤੀਬੀ ਦੇਖਦੇ ਹਾਂ ਤਾਂ ਵਜਾ ਇਹੀ ਜਾਪਦੀ ਹੈ ਕਿ ਜਿਵੇਂ ਜਿਵੇਂ ਅਸੀਂ ਜਵਾਨ ਹੁੰਦੇ ਜਾਂਦੇ ਹਾਂ ਤਾਂ ਸੋਚਣ ਲਗਦੇ ਹਾਂ ਕਿ ਮੈਂ ਉੱਚਾ ਕੰਮ ਹੀ ਕਰਾਂਗਾ। ਇਹ ਗੱਲ ਪਿਛੇ ਰਹਿੰਦੀ ਜਾਂਦੀ ਹੈ ਕਿ ਮੈਂ ਲਾਜਵਾਬ ਕੰਮ ਕਰਾਂਗਾ। ਜਦ ਲਾਜਵਾਬੀ ਦੀ ਬੁਲੰਦੀ ਦਿਲ ਨੂੰ ਛੋਹ ਗਈ ਤਾਂ ਚੌਗਿਰਦਾ ਸੋਹਣੇ ਬਾਗ ਵਰਗਾ ਹੋਵੇਗਾ, ਇਮਾਰਤਾਂ, ਘਰ ਮਕਾਨ ਕੰਕਰੀਟ ਦੇ ਜੰਗਲ ਦੀ ਥਾਂ ਇੱਕ ਰੂਹਾਨੀ ਮੂਰਤ ਵਾਂਗ ਸਜੀ ਕਲਾ-ਕ੍ਰਿਤੀ ਵਰਗੀਆਂ ਹੋਵਣਗੀਆਂ। ਗੰਦਗੀ ਪੂਰੇ ਕਾਰਗਰ ਤਰੀਕੇ ਨਾਲ ਸਿਮਟ ਕੇ ਇੱਕ ਜੀਵਨ-ਦਾਤੀ ਖਾਦ ਅਤੇ ਨਵੇਂ ਰੂਪ ਵਿੱਚ ਉਜਾਗਰ ਹੋਵੇਗੀ।

ਸੋਚ ਇਹ ਰਖਣੀ ਹੈ ਕਿ ਮੈਂ ਅਮੀਰ-ਗਰੀਬ ਹੋਣ ਤੋਂ ਪਹਿਲਾਂ, ਰਾਸ਼ਰਪਤੀ ਜਾਂ ਮਜਦੂਰ ਹੋਣ ਤੋਂ ਪਹਿਲਾਂ, ਜਿਵੇਂ ਜਿਵੇਂ ਮੈਂ ਉਮਰ ਦੇ ਪੜਾਅ ਟੱਪਦਾ ਜਾਂਦਾ ਹਾਂ ਮੈਂ ਆਪਣੇ ਤੋਂ ਛੋਟਿਆਂ ਨੂੰ ਸੇਧ ਦੇਣੀ ਹੈ ਲਾਜਵਾਬੀ ਦੀ। ਮੈਂ ਸਕੂਲ ਦਾ ਪ੍ਰਿੰਸੀਪਲ ਨਹੀਂ, ਸੇਵਾਦਾਰ ਨਹੀਂ, ਕਲੱਰਕ ਨਹੀਂ ਬੱਸ ਇੱਕ ਲਾਜਵਾਬ ਕੰਮ ਕਰਣ ਵਾਲਾ ਸਕੂਲ ਦਾ ਕਰਮਚਾਰੀ ਹਾਂ। ਜੇ ਸੇਵਾਦਾਰ ਕਿਸੇ ਵਜਾ ਕਰਕੇ ਛੁੱਟੀ ਤੇ ਹੈ ਤਾਂ ਮੈਂ ਬਾਕੀ ਸਟਾਫ ਤੇ ਵਿਦਿਆਰਥੀਆਂ ਨਾਲ ਲੱਗ ਕੇ ਸਕੂਲ ਦੀ ਪੂਰੀ ਸਫਾਈ ਕਾਇਮ ਰਖਣੀ ਹੈ। ਜੇ ਪ੍ਰਿੰਸੀਪਲ ਛੁੱਟੀ ਤੇ ਹੈ ਤਾਂ ਮੈਂ ਸਾਰੇ ਸਟਾਫ ਨਾਲ ਰਲ ਕੇ ਸਕੂਲ ਦਾ ਅਨੁਸ਼ਾਸਨ ਤੇ ਕਾਰਗੁਜ਼ਾਰੀ ਲਾਜਵਾਬ ਰਖਣੀ ਹੈ। ਮਾਲੀ ਨਹੀਂ ਆਇਆ ਤਾਂ ਸਾਰੇ ਬੂਟਿਆਂ ਦੀ ਜ਼ਿੰਮੇਵਾਰੀ ਅੱਜ ਸਾਡੀ ਹੈ।

ਅਸੀਂ ਬੱਸ ਲਾਜਵਾਬੀ ਦੀ ਸੋਚ ਰੱਖਣੀ ਹੈ, ਆਉਣ ਵਾਲੇ ਗੱਭਰੂ, ਮੁਟਿਆਰਾਂ ਤਾਂ ਫਿਰ ਬੇਮਿਸਾਲ ਹੀ ਹੋਣਗੇ।

ਰੱਬ ਰਾਖਾ
ਸਤਯੁਗ ਸਿੰਘ